ਸੈਕਸ ਹੁਣ 2021: ਸੋਸ਼ਲ ਮੀਡੀਆ ਟੂਲਕਿੱਟ

ਇਹ ਭਾਗ ਹਿੱਸੇਦਾਰਾਂ ਨੂੰ ਉਹ ਸਾਰੇ ਟੂਲਜ਼ ਮੁਹਈਆ ਕਰਵਾਉਂਦਾ ਹੈ ਜਿਸ ਦੀ ਉਨ੍ਹਾਂ ਨੂੰ ਆਪਣੇ ਗਰੁੱਪਾਂ ਵਿਚ ਸਰਵੇ ਨੂੰ ਉਤਸ਼ਾਹ ਦੇਣ ਵਿਚ ਮਦਦ ਲਈ ਲੋੜ ਹੈ।

ਜੇ ਤੁਸੀਂ 2021 ਸੈਕਸ ਹੁਣ ਸਰਵੇ ਦੇ ਸਮਰਥਨ ਵਿਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਸੋਸ਼ਲ ਮੀਡੀਆ ਚੈਨਲਾਂ, ਵੈੱਬਸਾਈਟਾਂ ਜਾਂ ਨਿਊਜ਼ਲੈਟਰਾਂ ਰਾਹੀਂ ਜਾਣਕਾਰੀ ਸਾਂਝੀ ਕਰਕੇ ਗੱਲ ਫੈਲਾਉਣ ਵਿਚ ਸਾਡੀ ਮਦਦ ਕਰੋ। ਅਜਿਹਾ ਕਰਨ ਵਿਚ ਤੁਹਾਡੀ ਮਦਦ ਕਰਨ ਲਈ, ਅਸੀਂ ਤੁਹਾਡੀ ਵਰਤੋਂ ਲਈ ਕਈ ਵਸੀਲੇ ਤਿਆਰ ਕੀਤੇ ਹਨ, ਜਿਹੜੇ ਤੁਸੀਂ ਹੇਠਾਂ ਦੇਖ ਸਕਦੇ ਹੋ ਅਤੇ ਡਾਊਨਲੋਡ ਕਰ ਸਕਦੇ ਹੋ।

ਇਸ ਸਟੱਡੀ ਬਾਰੇ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸੈਕਸ ਹੁਣ ਦੇ ਰੀਸਰਚ ਮੈਨੇਜਰ ਬੇਨ ਕਲਾਸਨ ਨਾਲ ਸੰਪਰਕ ਕਰੋ: [email protected]

ਇਸ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਲਈ ਕਿ ਸਾਂਝੀਆਂ ਕਰਨ ਵਾਲੀਆਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕਿਵੇਂ ਜੁੜਨਾ ਹੈ, ਕਿਰਪਾ ਕਰਕੇ ਹੋਜ਼ੇ ਪਾਤੀਨੋ-ਗੋਮੇਜ਼, ਸੀਨੀਅਰ ਮੈਨੇਜਰ, ਮਾਰਕੀਟਿੰਗ ਐਂਡ ਇਨਗੇਜਮੈਂਟ ਨਾਲ ਸੰਪਰਕ ਕਰੋ: [email protected]

ਲੋਕਾਂ ਨੂੰ ਸਰਵੇ ਨਾਲ ਜੋੜਨ ਲਈ ਕਿਰਪਾ ਕਰਕੇ ਇਸ ਯੂ ਆਰ ਐੱਲ ਦੀ ਵਰਤੋਂ ਕਰੋ: sexnowsurvey.com/punjabi

ਬੌਇਲਰਪਲੇਟ

ਸੈਕਸ ਹੁਣ ਕੈਨੇਡਾ ਵਿਚਲੇ ਗੇਅ, ਬਾਇ, ਟ੍ਰੈਂਸ, ਟੂ-ਸਪਿਰਿਟ, ਅਤੇ ਕਿਊਅਰ ਮਰਦਾਂ (ਜੀ ਬੀ ਟੀ 2 ਕਿਊ) ਅਤੇ ਨੌਨ-ਬਾਇਨਰੀ ਲੋਕਾਂ ਲਈ ਕੈਨੇਡਾ ਦਾ ਸਭ ਤੋਂ ਵੱਡਾ ਸਿਹਤ ਸਰਵੇ ਹੈ। ਕਮਿਉਨਟੀ-ਬੇਸਡ ਰੀਸਰਚ ਸੈਂਟਰ ਵਲੋਂ ਤਿਆਰ ਕੀਤਾ ਗਿਆ, ਇਕ ਸਮੁੰਦਰੀ ਤੱਟ ਤੋਂ ਦੂਜੇ ਸਮੁੰਦਰੀ ਤੱਟ ਤੱਕ ਕਈ ਜ਼ਬਾਨਾਂ ਵਿਚ ਭਰਤੀ ਨਾਲ, ਸੈਕਸ ਹੁਣ ਕੀਮਤੀ ਡੈਟਾ ਇਕੱਠਾ ਕਰਦਾ ਹੈ ਅਤੇ ਫਿਰ ਸਾਂਝਾ ਕਰਦਾ ਹੈ ਜਿਹੜਾ ਦੇਸ਼ ਭਰ ਦੇ ਲੋਕਾਂ ਅਤੇ ਸੰਸਥਾਵਾਂ ਵਲੋਂ ਜੀ ਬੀ ਟੀ 2 ਕਿਊ ਅਤੇ ਨੌਨ-ਬਾਇਨਰੀ ਲੋਕਾਂ ਦੀ ਸਿਹਤ ਵਿਚ ਸੁਧਾਰ ਕਰਨ ਖਾਤਰ ਬਿਹਤਰ ਪ੍ਰੋਗਰਾਮਾਂ ਅਤੇ ਵਸੀਲਿਆਂ ਦੀ ਹਿਮਾਇਤ ਕਰਨ ਲਈ ਵਰਤਿਆ ਜਾ ਸਕਦਾ ਹੈ।

ਟੈਗਲਾਈਨਜ਼

ਸਾਨੂੰ ਤੁਹਾਡੇ ਨਾਲ ਜੁੜ ਕੇ ਬਹੁਤ ਖੁਸ਼ੀ ਹੋਵੇਗੀ! ਸਾਨੂੰ ਸੋਸ਼ਲ ਮੀਡੀਆ `ਤੇ ਟੈਗ ਅਤੇ ਫੌਲੋ ਕਰਨਾ ਯਾਦ ਰੱਖੋ:

ਫੇਸਬੁੱਕ: @theCBRC
ਟਵਿੱਟਰ: @CBRCtweets
ਇੰਸਟਾਗ੍ਰਾਮ: @theCBRC
ਲਿੰਕਡਇਨ: @theCBRC


ਹੈਂਡਲ

ਸਾਡੀ ਪਿਛਲੇ ਸਾਲ ਤੋਂ ਇਹ ਸਦਾਬਹਾਰ ਟੈਗਲਾਈਨਾਂ ਦੁਬਾਰਾ ਵਰਤਣ ਦੀ ਪਲੈਨ ਹੈ, ਉਨ੍ਹਾਂ ਹੋਰਨਾਂ ਦੇ ਨਾਲ ਨਾਲ ਜਿਹੜੀ ਜ਼ਿਆਦਾ ਟੈੱਸਟਾਂ `ਤੇ ਕੇਂਦਰਿਤ ਹਨ:

ਆਮ ਸਰਵੇ:
 • ਜੀ ਬੀ ਟੀ 2 ਕਿਊ ਅਤੇ ਨੌਨ-ਬਾਇਨਰੀ ਲੋਕਾਂ ਦੇ ਕੈਨੇਡਾ ਵਿਚ ਸਭ ਤੋਂ ਵੱਡੇ ਸਰਵੇ ਦਾ ਹਿੱਸਾ ਬਣੋ
 • ਸਾਡੇ ਸਾਰਿਆਂ ਲਈ ਸਿਹਤਮੰਦ ਅਤੇ ਸ਼ਾਮਲ ਕਰਨ ਵਾਲੀਆਂ ਕਮਿਉਨਟੀਆਂ ਉਸਾਰਨ ਵਿਚ ਮਦਦ ਕਰੋ
 • ਆਉ ਸੈਕਸ ਬਾਰੇ ਗੱਲਬਾਤ ਕਰੀਏ!
ਟੈਸਟਿੰਗ ਬਾਰੇ:
 • ਸਟੱਕ@ਹੋਮ? ਟੈੱਸਟ@ਹੋਮ!
 • ਜਿਸ ਤਰ੍ਹਾਂ ਚਾਹੁੰਦੇ ਹੋ ਉਸ ਤਰ੍ਹਾਂ ਟੈੱਸਟ ਕਰੋ
 • ਸਾਂਝਾ ਕਰਨਾ ਧਿਆਨ ਰੱਖਣਾ ਹੈ

ਸੋਸ਼ਲ ਮੀਡੀਆ ਸੁਨੇਹਿਆਂ ਦੀ ਉਦਾਹਰਣ

ਆਪਣੇ ਗਰੁੱਪਾਂ ਵਿਚ 2021 ਸੈਕਸ ਹੁਣ ਸਰਵੇ ਸਾਂਝਾ ਕਰਨ ਵੇਲੇ ਬੇਝਿਜਕ ਇਹ ਸੁਨੇਹੇ ਵਰਤੋ।

ਆਮ ਸਰਵੇ

 • 2021 ਸੈਕਸ ਹੁਣ ਸਰਵੇ ਲੈ ਕੇ ਕੈਨੇਡਾ ਵਿਚਲੇ ਜੀ ਬੀ ਟੀ 2 ਕਿਊ ਮਰਦਾਂ ਅਤੇ ਨੌਨ-ਬਾਇਨਰੀ ਲੋਕਾਂ ਦੀ ਸਿਹਤ ਅਤੇ ਭਲਾਈ ਬਾਰੇ ਡੈਟਾ ਇਕੱਠਾ ਕਰਨ ਵਿਚ ਸਾਡੀ ਮਦਦ ਕਰੋ। ਤੁਹਾਡੇ ਵਲੋਂ ਦਿੱਤੇ ਜਾਣ ਵਾਲੇ ਜਵਾਬ ਪਬਲਿਕ ਹੈਲਥ, ਖੋਜ, ਅਤੇ ਪੌਲਸੀ ਲਈ ਜਾਣਕਾਰੀ ਦੇਣ ਵਿਚ ਮਦਦ ਕਰ ਸਕਦੇ ਹਨ ਅਤੇ ਸਾਡੀ ਕਮਉਨਟੀ ਦੀਆਂ ਲੋੜਾਂ ਪ੍ਰਤੀ ਬਿਹਤਰ ਸਮਝ ਪੈਦਾ ਕਰ ਸਕਦੇ ਹਨ।
 • ਅਸੀਂ ਇਨ੍ਹਾਂ ਦਿਨਾਂ ਵਿਚ ਤੁਹਾਡੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ। ਤੁਹਾਡੇ ਲਈ ਕੀ ਮਹੱਤਵਪੂਰਨ ਹੈ? ਤੁਹਾਡੀ ਸੈਕਸ ਜ਼ਿੰਦਗੀ ਕਿਵੇਂ ਹੈ? ਕੀ ਇਹ ਬਹੁਤ ਬਦਲੀ ਹੈ? ਸਾਡਾ 2021 ਸੈਕਸ ਹੁਣ ਸਰਵੇ ਲਉ ਅਤੇ ਆਪਣੇ ਸਰੋਕਾਰ ਸਾਡੇ ਨਾਲ ਸਾਂਝੇ ਕਰੋ। ਤੁਹਾਡੇ ਜਵਾਬ ਦੇਸ਼ ਭਰ ਦੀਆਂ ਸੰਸਥਾਵਾਂ ਦੀ ਜੀ ਬੀ ਟੀ 2 ਕਿਊ ਮਰਦਾਂ ਅਤੇ ਨੌਨ-ਬਾਇਨਰੀ ਲੋਕਾਂ ਲੋਕਾਂ ਲਈ ਬਿਹਤਰ ਪ੍ਰੋਗਰਾਮਾਂ ਅਤੇ ਵਸੀਲਿਆਂ ਦੀ ਹਿਮਾਇਤ ਕਰਨ ਵਿਚ ਮਦਦ ਕਰਨਗੇ।
 • ਸੈਕਸ ਹੁਣ ਸਾਰੇ ਜੀ ਬੀ ਟੀ 2 ਕਿਊ ਮਰਦਾਂ ਅਤੇ ਨੌਨ-ਬਾਇਨਰੀ ਲੋਕਾਂ ਲੋਕਾਂ ਲਈ ਕੈਨੇਡਾ ਦਾ ਨੈਸ਼ਨਲ ਸਰਵੇ ਹੈ। ਅਸੀਂ ਹਿੱਸਾ ਲੈਣ ਲਈ ਕੈਨੇਡਾ ਭਰ ਦੇ ਸਾਰੇ ਨਸਲੀ ਪਿਛੋਕੜਾਂ, ਇਮੀਗਰੇਸ਼ਨ ਦੇ ਦਰਜਿਆਂ, ਯੋਗਤਾਵਾਂ, ਐੱਚ ਆਈ ਵੀ ਦਰਜਿਆਂ, ਸਰੀਰ ਦੀਆਂ ਕਿਸਮਾਂ ਅਤੇ ਸਥਾਨਾਂ ਤੋਂ ਹਿੱਸਾ ਲੈਣ ਵਾਲੇ ਲੱਭ ਰਹੇ ਹਾਂ।
 • ਸੈਕਸ ਹੁਣ ਸਿਰਫ ਤੁਹਾਡੀ ਸੈਕਸ ਜ਼ਿੰਦਗੀ ਬਾਰੇ ਹੀ ਸਵਾਲ ਨਹੀਂ ਪੁੱਛਦਾ। ਤੁਹਾਡੀ ਸਿਹਤ ਬਾਰੇ ਸਾਡੀ ਸਮੁੱਚੀ ਪਹੁੰਚ ਹੈ ਅਤੇ ਅਸੀਂ ਤੁਹਾਡੀ ਮਾਨਸਿਕ ਸਿਹਤ ਤੋਂ ਲੈ ਕੇ ਨਸ਼ਿਆਂ ਦੀ ਵਰਤੋਂ ਤੱਕ ਅਤੇ ਤੁਹਾਡੀ ਰਿਹਾਇਸ਼ ਦੀ ਮੌਜੂਦਾ ਹਾਲਤ ਤੱਕ ਹਰ ਇਕ ਚੀਜ਼ ਬਾਰੇ ਸਵਾਲ ਪੁੱਛਦੇ ਹਾਂ। ਸਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸੋ ਜਿਹੜੀਆਂ ਤੁਹਾਡੇ ਲਈ ਮਹੱਤਵਪੂਰਨ ਹਨ।
 • ਤੁਹਾਡੀ ਸੈਕਸ ਜ਼ਿੰਦਗੀ ਕਿਵੇਂ ਹੈ? ਇਨ੍ਹਾਂ ਦਿਨਾਂ ਵਿਚ ਤੁਹਾਡੇ ਲਈ ਕਿਹੜੀ ਚੀਜ਼ ਸਭ ਤੋਂ ਮਹੱਤਵਪੂਰਨ ਹੈ? ਸੈਕਸ ਹੁਣ ਵਿਚ ਸਵਾਲਾਂ ਦੇ ਜਵਾਬ ਦੇ ਕੇ ਸਾਨੂੰ ਇਸ ਬਾਰੇ ਦੱਸੋ, ਜੋ ਕਿ ਸੈਕਸ ਬਾਰੇ ਇਕ ਅਜਿਹਾ ਸਰਵੇ ਹੈ ਜਿਹੜਾ ਤੁਹਾਡਾ ਇਕ ਵਿਅਕਤੀ ਵਜੋਂ ਜ਼ਿਆਦਾ ਖਿਆਲ ਕਰਦਾ ਹੈ ਨਾ ਕਿ ਇਸ ਚੀਜ਼ ਬਾਰੇ ਕਿ ਕੀ ਤੁਸੀਂ ਕੰਡਮ ਵਰਤ ਰਹੇ ਹੋ ਜਾਂ ਨਹੀਂ।
 • ਇਸ ਸਾਲ ਦੇ ਸੈਕਸ ਹੁਣ ਸਰਵੇ ਵਿਚ ਗੱਲ ਜਦੋਂ ਸਾਡੀ ਸਮਾਜਿਕ ਜ਼ਿੰਦਗੀ, ਮਾਨਸਿਕ ਸਿਹਤ ਅਤੇ ਸੈਕਸ ਜ਼ਿੰਦਗੀ `ਤੇ ਆਉਂਦੀ ਹੈ ਤਾਂ ਨਸ਼ੇ ਦੀ ਵਰਤੋਂ ਅਤੇ ਨੁਕਸਾਨ ਘਟਾਉਣ ਬਾਰੇ ਸਵਾਲ ਸ਼ਾਮਲ ਹਨ। ਬਿਹਤਰ ਪ੍ਰੋਗਰਾਮਾਂ ਅਤੇ ਵਸੀਲਿਆਂ ਦੀ ਹਿਮਾਇਤ ਵਿਚ ਮਦਦ ਲਈ ਬਹੁਤ ਹੀ ਲੋੜੀਂਦਾ ਡੈਟਾ ਇਕੱਠਾ ਕਰਨ ਵਿਚ ਸਾਡੀ ਮਦਦ ਕਰੋ।
 • ਇਸ ਸਾਲ ਦੇ ਸੈਕਸ ਹੁਣ ਸਰਵੇ ਵਿਚ ਟ੍ਰੈਂਸ ਅਤੇ ਨੌਨ-ਬਾਇਨਰੀ ਹਿੱਸੇਦਾਰਾਂ ਲਈ ਜਵਾਬਾਂ ਦੀਆਂ ਜ਼ਿਆਦਾ ਸ਼ਾਮਲ ਕਰਨ ਵਾਲੀਆਂ ਚੋਣਾਂ ਹਨ। ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ। ਆਪਣੀ ਸੈਕਸ ਅਤੇ ਮਾਨਸਿਕ ਸਿਹਤ ਬਾਰੇ ਸਵਾਲਾਂ ਦੇ ਜਵਾਬ ਦੇ ਕੇ ਸਾਨੂੰ ਆਪਣੀ ਸੈਕਸ ਜ਼ਿੰਦਗੀ ਬਾਰੇ ਦੱਸੋ।

ਵੰਡਣ-ਯੋਗ

ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਸਟੱਡੀ ਨੂੰ ਸਾਂਝੀ ਕਰਨ ਅਤੇ ਉਤਸ਼ਾਹ ਦੇਣ ਲਈ ਕਿਰਪਾ ਕਰਕੇ ਹੇਠਾਂ ਸਾਂਝੇ ਕਰਨ ਵਾਲੇ ਡਿਜ਼ੀਟਲ ਚੈਨਲਾਂ ਦੀ ਵਰਤੋਂ ਕਰੋ।

ToolkitThumbnail_Punjabi.png

ਤਸਵੀਰਾਂ ਡਾਉਨਲੋਡ ਕਰਣ ਲਈ ਏਥੇ ਕਲਿੱਕ ਕਰੋ ।

ਈ-ਮੇਲ ਨਿਊਜ਼ਲੈਟਰ ਦੇ ਸਾਰ ਦਾ ਇੱਕ ਨਮੂਨਾ

ਵਿਸ਼ਾ: 2021 ਸੈਕਸ ਹੁਣ ਸਰਵੇ ਹੁਣ ਔਨਲਾਈਨ ਹੈ

ਜੀ ਬੀ ਟੀ 2 ਕਿਊ ਅਤੇ ਨੌਨ-ਬਾਇਨਰੀ ਲੋਕਾਂ ਦੇ ਕੈਨੇਡਾ ਵਿਚ ਸਭ ਤੋਂ ਵੱਡੇ ਸਰਵੇ ਦਾ ਹਿੱਸਾ ਬਣੋ

ਆਪਣੇ ਵਿਚਾਰ ਦਿਉ! ਸਾਡੇ ਸਾਰਿਆਂ ਲਈ ਸਿਹਤਮੰਦ ਅਤੇ ਸ਼ਾਮਲ ਕਰਨ ਵਾਲੀਆਂ ਕਮਿਉਨਟੀਆਂ ਉਸਾਰਨ ਵਿਚ ਮਦਦ ਕਰੋ

ਸੀ ਬੀ ਆਰ ਸੀ ਦਾ ਗੇਅ, ਬਾਇ, ਟ੍ਰੈਂਸ, ਟੂ-ਸਪਿਰਿਟ, ਅਤੇ ਕਿਊਅਰ ਮਰਦਾਂ (ਜੀ ਬੀ ਟੀ 2 ਕਿਊ) ਅਤੇ ਨੌਨ-ਬਾਇਨਰੀ ਲੋਕਾਂ ਲਈ ਨੈਸ਼ਨਲ ਸਿਹਤ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਅਸੀਂ ਅੱਜ ਕੱਲ ਤੁਹਾਡੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ। ਸਾਨੂੰ ਦੱਸੋ ਕਿ ਤੁਸੀਂ ਸੈਕਸ ਕਿਵੇਂ ਕੀਤਾ ਹੈ ਅਤੇ ਕੀ ਇਸ ਵਿਚ ਕਾਫੀ ਤਬਦੀਲੀ ਆਈ ਹੈ। ਤੁਹਾਡੇ ਜਵਾਬ ਦੇਸ਼ ਭਰ ਦੀਆਂ ਸੰਸਥਾਵਾਂ ਦੀ ਬਿਹਤਰ ਪ੍ਰੋਗਰਾਮਾਂ ਅਤੇ ਵਸੀਲਿਆਂ ਦੀ ਹਿਮਾਇਤ ਕਰਨ ਵਿਚ ਮਦਦ ਕਰਨਗੇ ਅਤੇ ਗੱਲ ਸਿਹਤ ਅਤੇ ਭਲਾਈ `ਤੇ ਆਉਣ ਵੇਲੇ ਪਬਲਿਕ ਪੌਲਸੀ ਨੂੰ ਘੜਨ ਲਈ ਵਰਤੇ ਜਾਣਗੇ।

ਇਸ ਸਾਲ ਨਵਾਂ: ਹਿੱਸਾ ਲੈਣ ਵਾਲਿਆਂ (18 ਸਾਲ ਅਤੇ ਜ਼ਿਆਦਾ ਉਮਰ ਦਿਆਂ) ਕੋਲ ਸਾਡੇ ਟੈੱਸਟ@ਹੋਮ ਪ੍ਰੋਗਰਾਮ ਵਿਚ ਹਿੱਸਾ ਲੈਣ ਅਤੇ ਆਪਣੇ ਲਈ ਅਤੇ/ਜਾਂ ਆਪਣੇ ਦੋਸਤਾਂ ਅਤੇ ਪਾਰਟਨਰਾਂ ਲਈ ਐੱਚ ਆਈ ਵੀ ਦੇ ਤੇਜ਼ ਸਵੈ-ਟੈੱਸਟ ਦੀਆਂ ਮੁਫਤ ਕਿੱਟਾਂ ਲੈਣ ਦੀ ਚੋਣ ਹੈ। ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਟੈੱਸਟ@ਹੋਮ ਸਟੱਡੀ ਸਿਰਫ ਫਰੈਂਚ ਅਤੇ ਅੰਗਰੇਜ਼ੀ ਵਿਚ ਹੀ ਉਪਲਬਧ ਹੈ।

ਸੈਕਸ ਹੁਣ 2021: ਸੋਸ਼ਲ ਮੀਡੀਆ ਟੂਲਕਿੱਟ
ਸੈਕਸ ਹੁਣ 2021: ਸੋਸ਼ਲ ਮੀਡੀਆ ਟੂਲਕਿੱਟ
Check out Community-Based Research Centre. I just joined.