ਸੈਕਸ ਹੁਣ 2021

SN_Transparent.png
ਸ਼ੁਰੂ ਕਰਣ ਲਈ ਏਥੇ ਕਲਿੱਕ ਕਰੋ ।

 

2021 ਸੈਕਸ ਹੁਣ ਸਰਵੇ ਹੁਣ ਔਨਲਾਈਨ ਹੈ

ਇਸ ਦੇ ਨਾਲ ਹੀ, ਘਰ ਵਿਚ ਐੱਚ ਆਈ ਵੀ ਦਾ ਨਵਾਂ ਤੇਜ਼, ਗੁਪਤ ਸਵੈ-ਟੈੱਸਟ ਮੁਫਤ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਪਹਿਲੇ ਬਣੋ!

ਸੀ ਬੀ ਆਰ ਸੀ ਦਾ ਗੇਅ, ਬਾਇ, ਟ੍ਰੈਂਸ, ਟੂ-ਸਪਿਰਿਟ, ਅਤੇ ਕਿਊਅਰ ਮਰਦਾਂ (ਜੀ ਬੀ ਟੀ 2 ਕਿਊ) ਅਤੇ ਨੌਨ-ਬਾਇਨਰੀ ਲੋਕਾਂ ਲਈ ਨੈਸ਼ਨਲ ਸਿਹਤ ਸਰਵੇ ਸ਼ੁਰੂ ਕਰ ਕੀਤਾ ਦਿੱਤਾ ਗਿਆ ਹੈ। ਅਸੀਂ ਅੱਜ ਕੱਲ ਤੁਹਾਡੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ। ਤੁਹਾਡੇ ਲਈ ਕੀ ਮਹੱਤਵਪੂਰਨ ਹੈ? ਸਾਨੂੰ ਦੱਸੋ ਕਿ ਤੁਸੀਂ ਸੈਕਸ ਕਿਵੇਂ ਕੀਤਾ ਹੈ ਅਤੇ ਕੀ ਇਸ ਵਿਚ ਕੋਵਿਡ-19 ਦੌਰਾਨ ਕਾਫੀ ਤਬਦੀਲੀ ਆਈ ਹੈ। ਤੁਹਾਡੇ ਜਵਾਬ ਦੇਸ਼ ਭਰ ਦੀਆਂ ਸੰਸਥਾਵਾਂ ਦੀ ਬਿਹਤਰ ਪ੍ਰੋਗਰਾਮਾਂ ਅਤੇ ਵਸੀਲਿਆਂ ਦੀ ਹਿਮਾਇਤ ਕਰਨ ਵਿਚ ਮਦਦ ਕਰਨਗੇ ਅਤੇ ਗੱਲ ਸਿਹਤ ਅਤੇ ਭਲਾਈ `ਤੇ ਆਉਣ ਵੇਲੇ ਪਬਲਿਕ ਪੌਲਸੀ ਨੂੰ ਘੜਨ ਲਈ ਵਰਤੇ ਜਾਣਗੇ।

ਇਸ ਸਾਲ ਨਵਾਂ: ਹਿੱਸਾ ਲੈਣ ਵਾਲਿਆਂ (18 ਸਾਲ ਅਤੇ ਜ਼ਿਆਦਾ ਉਮਰ ਦਿਆਂ) ਕੋਲ ਸਾਡੇ ਟੈੱਸਟ@ਹੋਮ ਪ੍ਰੋਗਰਾਮ ਵਿਚ ਹਿੱਸਾ ਲੈਣ ਅਤੇ ਆਪਣੇ ਲਈ ਅਤੇ/ਜਾਂ ਆਪਣੇ ਦੋਸਤਾਂ ਅਤੇ ਪਾਰਟਨਰਾਂ ਲਈ ਐੱਚ ਆਈ ਵੀ ਦੇ ਤੇਜ਼ ਸਵੈ-ਟੈੱਸਟ ਦੀਆਂ ਮੁਫਤ ਕਿੱਟਾਂ ਲੈਣ ਦੀ ਚੋਣ ਹੈ।

ਇਹ ਸਰਵੇ ਕਿਹਦੇ ਲਈ ਹੈ?

ਸੈਕਸ ਹੁਣ ਸਾਰੇ ਜੀ ਬੀ ਟੀ 2 ਕਿਊ ਮਰਦਾਂ ਅਤੇ ਨੌਨ-ਬਾਇਨਰੀ ਲੋਕਾਂ ਲਈ ਕੈਨੇਡਾ ਦਾ ਨੈਸ਼ਨਲ ਸਰਵੇ ਹੈ। ਅਸੀਂ ਹਿੱਸਾ ਲੈਣ ਲਈ ਕੈਨੇਡਾ ਭਰ ਦੇ ਸਾਰੇ ਨਸਲੀ ਪਿਛੋਕੜਾਂ, ਇਮੀਗਰੇਸ਼ਨ ਦੇ ਦਰਜਿਆਂ, ਯੋਗਤਾਵਾਂ, ਐੱਚ ਆਈ ਵੀ ਦਰਜਿਆਂ, ਸਰੀਰ ਦੀਆਂ ਕਿਸਮਾਂ ਅਤੇ ਸਥਾਨਾਂ ਤੋਂ ਹਿੱਸਾ ਲੈਣ ਵਾਲੇ ਲੱਭ ਰਹੇ ਹਾਂ। ਇਸ ਸਾਲ ਦੇ ਸੈਕਸ ਹੁਣ ਸਰਵੇ ਵਿਚ ਗੱਲ ਜਦੋਂ ਸਾਡੀ ਸਮਾਜਿਕ ਜ਼ਿੰਦਗੀ, ਮਾਨਸਿਕ ਸਿਹਤ ਅਤੇ ਸੈਕਸ ਜ਼ਿੰਦਗੀ `ਤੇ ਆਉਂਦੀ ਹੈ ਤਾਂ ਨਸ਼ੇ ਦੀ ਵਰਤੋਂ ਅਤੇ ਨੁਕਸਾਨ ਘਟਾਉਣ ਬਾਰੇ ਵੀ ਸਵਾਲ ਸ਼ਾਮਲ ਹਨ।

ਸਰਵੇ ਅੰਗਰੇਜ਼ੀ ਅਤੇ ਫਰੈਂਚ ਵਿਚ ਕਰਨ ਲਈ ਉਪਲਬਧ ਹੈ। ਆਉਂਦੇ ਹਫਤਿਆਂ ਵਿਚ, ਇਹ ਸਪੈਨਿਸ਼, ਪੰਜਾਬੀ, ਟ੍ਰਾਡੀਸ਼ਨਲ ਚਾਇਨੀਜ਼ ਅਤੇ ਸਿੰਪਲੀਫਾਇਡ ਚਾਇਨੀਜ਼ ਵਿਚ ਵੀ ਉਪਲਬਧ ਹੋਵੇਗਾ।

ਕੀ ਕਰਨਾ ਸ਼ਾਮਲ ਹੈ

ਤੁਹਾਨੂੰ ਸਵਾਲਾਂ ਦੀ ਇਕ ਲੜੀ ਪੁੱਛੀ ਜਾਵੇਗੀ ਜਿਸ ਦਾ ਜਵਾਬ ਦੇਣ ਨੂੰ ਤਕਰੀਬਨ 30 ਮਿੰਟ ਲੱਗਦੇ ਹਨ। ਤੁਹਾਡੇ ਜਵਾਬ ਬਿਲਕੁਲ ਗੁਪਤ ਰੱਖੇ ਜਾ ਸਕਦੇ ਹਨ। ਹਿੱਸਾ ਲੈਣ ਵਾਲਿਆਂ ਕੋਲ ਆਪਣੇ ਲਈ ਅਤੇ/ਜਾਂ ਹੋਰਨਾਂ ਲਈ ਨਵੇਂ ਨਵੇਂ ਮਨਜ਼ੂਰ ਹੋਏ ਐੱਚ ਆਈ ਵੀ ਸਵੈ-ਟੈੱਸਟ ਦੀਆਂ ਕਿੱਟਾਂ ਲੈਣ ਲਈ ਟੈੱਸਟ@ਹੋਮ ਵਿਚ ਹਿੱਸਾ ਲੈਣ ਦੀ ਚੋਣ ਹੋਵੇਗੀ।

ਨਵਾਂ ਸਾਲ, ਨਵਾਂ ਟੈੱਸਟ

ਮਹਾਂਮਾਰੀ ਨੇ ਐੱਚ ਆਈ ਵੀ ਦੇ ਆਮ ਟੈੱਸਟ ਵਿਚ ਨਵੀਂਆਂ ਰੁਕਾਵਟਾਂ ਪੈਦਾ ਕੀਤੀਆਂ ਹਨ। ਇਸ ਕਰਕੇ ਹੀ ਸੀ ਬੀ ਆਰ ਸੀ ਨੇ ਰੀਚ ਨੈਕਸੱਸ ਦੀ ਭਾਈਵਾਲੀ ਨਾਲ, ਟੈੱਸਟ@ਹੋਮ ਸ਼ੁਰੂ ਕੀਤਾ ਹੈ। ਹਿੱਸਾ ਲੈਣ ਵਾਲੇ 18 ਸਾਲ ਅਤੇ ਜ਼ਿਆਦਾ ਉਮਰ ਦੇ ਲੋਕ ਸੈਕਸ ਹੁਣ ਸਰਵੇ ਪੂਰਾ ਕਰਨ ਦੌਰਾਨ ਡਾਕ ਰਾਹੀਂ ਐੱਚ ਆਈ ਵੀ ਦੀਆਂ ਸਵੈ-ਟੈੱਸਟ ਕਿੱਟਾਂ ਲੈਣ ਦੀ ਚੋਣ ਕਰਨ ਦੇ ਯੋਗ ਹੋਣਗੇ। ਹਰ ਯੋਗ ਵਿਅਕਤੀ ਆਪਣੀ ਵਰਤੋਂ ਲਈ ਜਾਂ ਦੋਸਤਾਂ ਨੂੰ ਦੇਣ ਜਾਂ ਆਪਣੇ ਸੈਕਸ ਜਾਂ ਸਮਾਜਿਕ ਗਰੁੱਪਾਂ ਵਿਚਲੇ ਲੋਕਾਂ ਦੀ ਵਰਤੋਂ ਲਈ ਤਿੰਨ ਐੱਚ ਆਈ ਵੀ ਸਵੈ-ਟੈੱਸਟ ਕਿੱਟਾਂ ਮੰਗ ਸਕਦਾ ਹੈ। ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਟੈੱਸਟ@ਹੋਮ ਸਟੱਡੀ ਸਿਰਫ ਫਰੈਂਚ ਅਤੇ ਅੰਗਰੇਜ਼ੀ ਵਿਚ ਹੀ ਉਪਲਬਧ ਹੈ।

ਟੈੱਸਟ@ਹੋਮ ਇਕ ਨਵੇਂ ਤੇਜ਼ ਐੱਚ ਆਈ ਵੀ ਸਵੈ-ਟੈੱਸਟ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਜੋ ਕਿ “ਪੋਆਇੰਟ ਔਫ ਕੇਅਰ” ਟੈੱਸਟ ਵਾਂਗ ਹੀ ਹੈ ਅਤੇ ਐੱਚ ਆਈ ਵੀ ਦੇ ਨਤੀਜੇ ਮਿੰਟਾਂ ਵਿਚ ਪ੍ਰਦਾਨ ਕਰਦਾ ਹੈ। ਟੀਚਾ ਸਾਰੇ ਜੀ ਬੀ ਟੀ 2 ਕਿਊ ਮਰਦਾਂ ਅਤੇ ਨੌਨ-ਬਾਇਨਰੀ ਲੋਕਾਂ ਨੂੰ ਆਪਣੀ ਸਿਹਤ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਦੇ ਯੋਗ ਬਣਾਉਣਾ ਹੈ ਅਤੇ ਟੈੱਸਟ ਕਰਨ ਦੀਆਂ ਉਪਲਬਧ ਨਵੀਂਆਂ ਚੋਣਾਂ ਬਾਰੇ ਜ਼ਿਆਦਾ ਜਾਣਨਾ ਹੈ। ਇਹ ਸਾਡੀ ਇਹ ਫੈਸਲਾ ਕਰਨ ਵਿਚ ਵੀ ਮਦਦ ਕਰੇਗਾ ਕਿ ਇਸ ਨਵੀਂ ਟੈਕਨੌਲੋਜੀ ਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਕਿਵੇਂ ਇਕ ਅਸਰਦਾਰ ਜੁਗਤ ਬਣਾਉਣਾ ਹੈ ਜਿਨ੍ਹਾਂ ਨੂੰ ਅਕਸਰ ਟੈੱਸਟਾਂ ਵਿਚ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

 

SN_Transparent.png

ਸ਼ੁਰੂ ਕਰਣ ਲਈ ਏਥੇ ਕਲਿੱਕ ਕਰੋ ।

ਸੈਕਸ ਹੁਣ 2021
ਸੈਕਸ ਹੁਣ 2021
Check out Community-Based Research Centre. I just joined.